Breaking News
Home / Uncategorized / ਪੰਜਾਬੀ ਲੜਕੀ ਨਾਲ ਚੱਲਦੀ ਟਰੇਨ ‘ਚ ਸਮੂਹਿਕ ਜਬਰ ਜਨਾਹ…

ਪੰਜਾਬੀ ਲੜਕੀ ਨਾਲ ਚੱਲਦੀ ਟਰੇਨ ‘ਚ ਸਮੂਹਿਕ ਜਬਰ ਜਨਾਹ…

ਪੰਜਾਬੀ ਲੜਕੀ ਨਾਲ ਚੱਲਦੀ ਟਰੇਨ ‘ਚ ਸਮੂਹਿਕ ਜਬਰ ਜਨਾਹ:ਜਿੱਥੇ ਜਬਰ ਜਨਾਹ ਦੀਆਂ ਵਾਰਦਾਤਾਂ ਸਾਹਮਣੇ ਆਉਦੀਆਂ ਹਨ,ਉੱਥੇ ਹੀ ਅਜਿਹੀ ਘਟਨਾ ਇੱਕ ਜ਼ਿਲ੍ਹਾ ਫਾਜ਼ਿਲਕਾ ‘ਚ 19 ਸਾਲਾ ਲੜਕੀ ਨਾਲ ਚਲਦੀ ਟਰੇਨ ਵਿੱਚ ਸਮੂਹਿਕ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਅਾਇਆ ਹੈ।ਇਸ ਤੋਂ ਡਰੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਿਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ।ਲੜਕੀ ਵੱਲੋਂ 15 ਫਰਵਰੀ ਨੂੰ ਪੁਲਿਸ ਕੋਲ ਦਰਜ ਕਰਵਾਏ ਬਿਆਨ ‘ਚ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 6 ਫਰਵਰੀ ਨੂੰ ਇੱਕਲੀ ਰਾਂਚੀ ਸਵਰਨ ਜੈਅੰਤੀ ਐਕਸਪ੍ਰੈਸ ਦੀ ਐਸ-6 ਕੋਚ ‘ਚ ਸਫ਼ਰ ਕਰ ਰਹੀ ਸੀ।ਰਾਤ ਕਰੀਬ 12 ਕੁ ਵਜੇ ਮੂਰੀ ਤੇ ਰਾਂਚੀ ਸਟੇਸ਼ਨਾਂ ਵਿਚਾਲੇ 2 ਲੜਕਿਆਂ ਨੇ ਉਸ ਨਾਲ ਮਾਰਕੁੱਟ ਕਰਦਿਆਂ ਜ਼ਬਰਦਸਤੀ ਕੀਤੀ।

ਇਸ ਸਮੇਂ ਡੱਬੇ ‘ਚ ਬਹੁਤ ਘੱਟ ਯਾਤਰੀ ਸਨ ਤੇ ਲਾਈਟਾਂ ਵੀ ਬੰਦ ਸਨ।ਇਸ ਘਟਨਾ ਦੇ 2 ਦਿਨ ਬਾਅਦ ਉਸ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ‘ਤੇ ਕੇਵਲ ਉਸ ਦੇ ਦੋਸਤਾਂ ਨੂੰ ਉਸ ਨਾਲ ਸਮੂਹਿਕ ਜਬਰ ਜਨਾਹ ਹੋਣ ਦਾ ਪਤਾ ਲੱਗਾ।ਇਸ ਸਬੰਧੀ ਰਾਂਚੀ ਦੇ ਪੁਲਿਸ ਨੇ ਛੂਤੀਆ ਥਾਣੇ ‘ਚ ਸ਼ਿਕਾਇਤ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਜਾਂਚ ਜੀ.ਆਰ.ਪੀ. ਪੁਲਿਸ ਨੂੰ ਸੌਂਪ ਦਿੱਤੀ।

ਰਾਂਚੀ ਰੇਲਵੇ ਪੁਲਿਸ ਦੀ ਸੁਪਰਡੈਂਟ ਸੰਗੀਤਾ ਤਿਵਾੜੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਡੀ.ਐਸ.ਪੀ. ਦੀ ਅਗਵਾਈ ‘ਚ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ,ਜਿਸ ‘ਚ 4 ਇੰਸਪੈਕਟਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ।ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੁਲਿਸ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ ਹੈ।

About admin

Check Also

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ…

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ… आज कल …