Breaking News
Home / Uncategorized / ਤਾਜ਼ਾ ਦੁਖਦਾਈ ਖ਼ਬਰ ਕਾਰ ਦੀ ਭਿਆਨਕ ਟੱਕਰ ਨਾਲ ਹੋਇਆ ਜ਼ਬਰਦਸਤ ਹਾਦਸਾ ਕਈਆਂ ਦੀ ਮੌਤ

ਤਾਜ਼ਾ ਦੁਖਦਾਈ ਖ਼ਬਰ ਕਾਰ ਦੀ ਭਿਆਨਕ ਟੱਕਰ ਨਾਲ ਹੋਇਆ ਜ਼ਬਰਦਸਤ ਹਾਦਸਾ ਕਈਆਂ ਦੀ ਮੌਤ

ਹੁਣੇ ਹੁਣੇ ਇਕ ਹੋਰ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਅਲਟੋ ਕਾਰ ਦੀ ਭਿਆਨਕ ਟੱਕਰ ਹੋਈ ਹੈ । ਖ਼ਬਰ ਜਲੰਧਰ ਤੋਂ ਜਾਂਦੇ ਹੁਸ਼ਿਆਰਪੁਰ ਰੋਡ ਦੇ ਉੱਪਰ ਦੀ ਹੈ ਜਿੱਥੇ ਕਿ ਇਕ ਐਕਟਿਵਾ ਤੇ ਸਵਾਰ ਪਤੀ ਪਤਨੀ ਅਤੇ ਉਨ੍ਹਾਂ ਦੀ ਪੰਜ ਸਾਲਾ ਬੱਚੀ ਹੁਸ਼ਿਆਰਪੁਰ ਨੂੰ ਜਾ ਰਹੇ ਸਨ । ਤਿੰਨੋਂ ਜਾਣੇ ਇੱਕੋ ਹੀ ਐਕਟਿਵਾ ਉੱਪਰ ਸਵਾਰ ਸਨ ਅਤੇ ਅਚਾਨਕ ਹੀ ਉਨ੍ਹਾਂ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ । ਉਨ੍ਹਾਂ ਨਾਲ ਇਹ ਹਾਦਸਾ ਤਾਰਾਗੜ੍ਹ ਮੋੜ ਉੱਪਰ ਵਾਪਰਿਆ ਜਿੱਥੇ ਕਿ ਇੱਕ ਅਲਟੋ ਕਾਰ ਸਿੱਧੀ ਉਨ੍ਹਾਂ ਵਿੱਚ ਜਾ ਟਕਰਾਈ । ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਆਟੋ ਤੇ ਸਵਾਰ ਮੋਹਿਤ ਕੁਮਾਰ ਉਸ ਦੀ ਪਤਨੀ ਅਤੇ ਪੰਜ ਸਾਲਾਂ ਬੱਚੀ ਦੀ ਮੌਤ ਹੋ ਗਈ ।

ਦੂਸਰੇ ਪਾਸੇ ਇਸ ਟੱਕਰ ਨਾਲ ਅਲਟੋ ਕਾਰ ਵੀ ਬੁਰੀ ਤਰ੍ਹਾਂ ਪਲਟੀਆਂ ਖਾਂਦੀ ਹੋਈ ਸੜਕ ਤੋਂ ਥੱਲੇ ਪਲਟ ਗਈ । ਕਾਰ ਵਿੱਚ ਸਵਾਰ ਪੰਜ ਵਿਅਕਤੀ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੇ ਵੀ ਸੱਟਾਂ ਲੱਗੀਆਂ ਹਨ । ਪ੍ਰੰਤੂ ਐਕਟਿਵਾ ਉੱਪਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਇਸ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ।

ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਵਿਖੇ ਇਲਾਜ ਲਈ ਲਿਜਾਇਅਾ ਗਿਆ ਹੈ । ਐਕਟਿਵਾ ਉੱਪਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਅ ਮੋਹਿਤ ਕੁਮਾਰ ਉਸਦੀ ਪਤਨੀ ਡਿੰਪਲ ਤੇ ਉਨ੍ਹਾਂ ਦੀ ਇੱਕ ਪੰਜ ਸਾਲਾ ਬੱਚੀ ਸੀ ।

About admin

Check Also

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ…

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ… आज कल …