Breaking News
Home / Uncategorized / ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ.. ਮਸ਼ਹੂਰ ਪੰਜਾਬੀ ਗਾੲਿਕ ਦਾ ਹੋੲਿਅਾ ਦੇਹਾਂਤ

ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ.. ਮਸ਼ਹੂਰ ਪੰਜਾਬੀ ਗਾੲਿਕ ਦਾ ਹੋੲਿਅਾ ਦੇਹਾਂਤ

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

ਹੁਣੇ ਹੁਣੇ ਤਾਜ਼ਾ ਸਮਾਚਾਰ ਪ੍ਰਾਪਤ ਹੋਇਆ ਹੈ ਜੋ ਕਿ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਦੇਣ ਵਾਲਾ ਹੈ । ਅਸੀਂ ਤੁਹਾਨੂੰ ਬੜੇ ਹੀ ਦੁਖੀ ਹਿਰਦੇ ਨਾਲ ਇਹ ਖਬਰ ਦੱਸ ਰਹੇ ਹਾਂ ਕਿ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੀ ਇਸ ਦੁਨੀਆਂ ਵਿੱਚ ਨਹੀਂ ਰਹੇ ।

ਕੱਲ੍ਹ ਖ਼ਬਰ ਪਤਾ ਲੱਗੀ ਸੀ ਕਿ ਉਨ੍ਹਾਂ ਨੂੰ ਐਸਕਾਰਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ । ਉਨ੍ਹਾਂ ਦੇ ਗੁਰਦਿਆਂ ਵਿੱਚ ਪ੍ਰੇਸ਼ਾਨੀ ਸੀ ਅਤੇ ਉਹ ਇਸ ਕਾਰਡ ਦੇ ਆਈਸੀਯੂ ਵਿੱਚ ਦਾਖ਼ਲ ਸਨ । ਅੱਜ ਹੁਣੇ ਇਹ ਖ਼ਬਰ ਆਈ ਹੈ ਕਿ ਉਹ ਇਸ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ ਹਨ । ਬੀਤੀ ਰਾਤ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੀ ਉਮਰ 73 ਸਾਲ ਦੇ ਕਰੀਬ ਸੀ ।

ਉਨ੍ਹਾਂ ਦੇ ਇਸ ਦਿਹਾਂਤ ਦੀ ਖ਼ਬਰ ਨਾਲ ਪੂਰੇ ਪੰਜਾਬੀ ਸੰਗੀਤ ਜਗਤ ਵਿੱਚ ਅਤੇ ਪੰਜਾਬ ਦੇ ਸਾਰੇ ਲੋਕਾਂ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ ਹੈ । ਪੰਜਾਬੀ ਲੋਕ ਅਤੇ ਪੰਜਾਬੀ ਸੰਗੀਤ ਤੇ ਫ਼ਿਲਮ ਇੰਡਸਟਰੀ ਦੇ ਕਲਾਕਾਰ ਸੋਸ਼ਲ ਮੀਡੀਆ ਉੱਪਰ ਇਸ ਦੁਖਦਾਈ ਖ਼ਬਰ ਉੱਪਰ ਗਹਿਰਾ ਦੁੱਖ ਪ੍ਰਗਟ ਕਰ ਰਹੇ ਹਨ । ਪਿਆਰੇ ਲਾਲ ਵਡਾਲੀ ਜੀ ਆਪਣੇ ਭਰਾ ਪੂਰਨ ਚੰਦ ਵਡਾਲੀ ਜੀ ਨਾਲ ਆਪਣਾ ਸੰਗੀਤਕ ਸਫਰ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਦੋਨਾਂ ਹੀ ਭਰਾਵਾਂ ਦੀ ਜੋੜੀ ਏਨੀ ਜ਼ਿਆਦਾ ਮਕਬੂਲ ਹੋਏ ਕਿ ਉਨ੍ਹਾਂ ਨੇ ਸੂਫ਼ੀ ਗਾਇਕੀ ਦੇ ਜਗਤ ਵਿੱਚ ਆਪਣਾ ਲੋਹਾ ਮਨਵਾਇਆ ।

ਅੱਜ ਦੇ ਵੱਡੇ ਵੱਡੇ ਗਾਇਕ ਵੀ ਉਨ੍ਹਾਂ ਨੂੰ ਆਪਣਾ ਉਸਤਾਦ ਮੰਨਦੇ ਹਨ । ਉਨ੍ਹਾਂ ਦੇ ਦਿਹਾਂਤ ਦੀ ਇਹ ਦੁਖਦਾਈ ਖ਼ਬਰ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ । ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਆਪਣੇ ਚਰਨਾਂ ਵਿੱਚ ਸਥਾਨ ਬਖ਼ਸ਼ੇ ।

About admin

Check Also

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ…

ਦੇਖੋ ਜ਼ਿੰਦਗੀ ਦੇ ਨਜ਼ਾਰੇ ਤਾਂ ਆਹ 15 ਲੋਕ ਲੁੱਟ ਦੇ ਆ। ਦੇਖੋ ਤਸਵੀਰਾਂ… आज कल …